¡Sorpréndeme!

ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ, ਦੇ ਦਿੱਤਾ ਅਲਟੀਮੇਟਮ! | Farmers Protest |OneIndia Punjabi

2024-02-15 1 Dailymotion

ਕਿਸਾਨ ਅੰਦੋਲਨ 'ਚ ਰਾਕੇਸ਼ ਟਿਕੈਤ ਦੀ ਐਂਟਰੀ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਕਿਸਾਨ ਗੱਲਬਾਤ ਅਤੇ ਹੱਲ ਤੋਂ ਬਿਨਾਂ ਵਾਪਸ ਨਹੀਂ ਜਾਣ ਵਾਲੇ ਹਨ। ਸਰਕਾਰ ਕੋਲ 16 ਫਰਵਰੀ ਤੱਕ ਦਾ ਸਮਾਂ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੱਲਬਾਤ ਨਹੀਂ ਕਰਦੀ ਹੈ ਤਾਂ ਉਹ ਦਿੱਲੀ ਵੱਲ ਜਾਣਗੇ ਹੀ। ਸਾਡੇ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੂਰ ਨਹੀਂ ਹੈ। ਸਰਕਾਰ ਕੋਲ ਹੱਲ ਕੱਢਣ ਲਈ 16 ਫਰਵਰੀ ਤੱਕ ਦਾ ਸਮਾਂ ਹੈ।ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਰਾਕੇਸ਼ ਟਿਕੈਤ ਦੀ ਜਥੇਬੰਦੀ ਵੀ ਇਸ ਭਾਰਤ ਬੰਦ ਦੇ ਹੱਕ ਵਿਚ ਹੈ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਅਸੀਂ ਦਿੱਲੀ ਬਾਰਡਰ 'ਤੇ ਬੈਠੇ ਕਿਸਾਨਾਂ ਲਈ ਵੀ ਉੱਥੇ ਜਾਵਾਂਗੇ।
.
Warning to the government of Rakesh Tikait, given an ultimatum!
.
.
.
#farmersprotest #kisanandolan #punjabnews
~PR.182~